ਪਾਠ - 3
ਬੇਸਿਕਸ ਆਫ ਐੱਚ. ਟੀ. ਐੱਮ. ਐੱਲ - 1
ਅਭਿਆਸ (Exercise)
2) ਸਹੀ ਅਤੇ ਗਲਤ ਦੱਸੋ:-
- HTML ਟੈਗਜ਼ ਅੰਗਰੇਜ਼ੀ ਦੇ ਵੱਡੇ ਜਾਂ ਛੋਟੇ ਅੱਖਰਾਂ ਵਿੱਚੋਂ ਕਿਸੇ ਵਿੱਚ ਵੀ ਲਿਖੇ ਜਾ ਸਕਦੇ ਹਨ।
ਉੱਤਰ:- ਸਹੀ।
- ਹੋਮ ਪੇਜ ਤਿਆਰ ਕਰਨ ਲਈ ਟੈਕਸਟ ਵਰਡ ਪੈਡ ਵਿੱਚ ਲਿਖਿਆ ਜਾਂਦਾ ਹੈ।
ਉੱਤਰ:- ਗਲਤ।
- Body ਟੈਗ Head ਟੈਗ ਤੋਂ ਬਾਅਦ ਲਿਖਿਆ ਜਾਂਦਾ ਹੈ।
ਉੱਤਰ:- ਸਹੀ।
- ਕੰਟੇਨਰ ਟੈਗ ਇਕੱਲਾ ਟੈਗ ਹੁੰਦਾ ਹੈ।
ਉੱਤਰ:- ਗਲਤ।
- Title ਨੂੰ Head ਟੈਗ ਵਿੱਚ ਲਿਖਿਆ ਜਾਂਦਾ ਹੈ।
ਉੱਤਰ:- ਸਹੀ।
- ਹੈਡਿੰਗ ਦੇ ਕੁੱਲ 6 ਪੱਧਰ ਹੁੰਦੇ ਹਨ।
ਉੱਤਰ:- ਸਹੀ।
- ਪੈਰਾਗ੍ਰਾਫ ਲਈ <P> ਟੈਗ ਵਰਤਿਆ ਜਾਂਦਾ ਹੈ।
ਉੱਤਰ:- ਸਹੀ।
- ਲਿਸਟ ਦੇ ਐਟਰੀਬਿਊਟ ਹੁੰਦੇ ਹਨ Face, Size and Color.
ਉੱਤਰ:- ਗਲਤ।
- <BR> ਟੈਗ ਦੀ ਵਰਤੋਂ ਟੈਕਸਟ ਨੂੰ ਗਤੀਮਾਨ ਕਰਨ ਲਈ ਕੀਤੀ ਜਾਂਦੀ ਹੈ।
ਉੱਤਰ:- ਗਲਤ।
- ਆਰਡਰਡ ਲਿਸਟ ਵਿੱਚ ਬੂਲੇਟ ਲੱਗੇ ਹੁੰਦੇ ਹਨ।
ਉੱਤਰ:- ਗਲਤ।